ਕਲਾਕਾਰ ਦੀ ਕਲਾ ਇਸੇ ਵਿੱਚ ਹੈ ਕਿ ਕਿਸੇ ਇੱਕ ਸ਼ੈਅ ਵਿੱਚੋਂ ਦੂਜੀ ਦਾ ਝਉਲਾ ਪੈਂਦਾ ਹੋਵੇ। ਅਣਦਿਸਦੇ ਦਾ ਪੂਰਨਾ ਦਰਸ਼ਕ ਦੇ ਮਨ ਉੱਤੇ ਉੱਕਰ ਜਾਂਦਾ ਹੈ ਅਤੇ ਬੰਦੇ ਇਸ ਪੂਰਨੇ ਨੂੰ ਆਪਣੀ ਸੁਰਤ ਤੇ ਸੀਰਤ ਮੁਤਾਬਕ ਪੂਰ ਲੈਂਦਾ ਹੈ। ਅੱਗੋਂ ਉਸ ਦਾ ਗਿਆਨ ਅਤੇ ਤਜਰਬਾ ਅਮੂਰਤ ਨੂੰ ਸਮੂਰਤ ਕਰਕੇ ਮਾਅਨੇ ਸਿਰਜ ਲੈਂਦਾ ਹੈ। ਚੰਦ ਵਿੱਚੋਂ ਚਰਖ਼ਾ ਕੱਤਦੀ ਸੁਆਣੀ ਜਾਂ ਸਮੂਰਤ ਹੁੰਦੀ ਰੋਟੀ ਬੰਦੇ ਦੀ ਕਾਲਪਨਿਕ ਉਡਾਣ ਦੀਆਂ ਹੀ ਤਾਂ ਮਿਸਾਲਾਂ ਹਨ। ਪੰਜਾਬੀ ਬੋਲੀ ਹੈ, ‘ਸਹੁਰੇ ਕੋਲੋਂ ਘੁੰਡ ਕੱਢਦੀ, ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।’ ਹੱਥ ਦੇ ਪਰਛਾਵਿਆਂ ਨਾਲ ਕੰਧਾਂ ਉੱਤੇ ਸੱਪ ਅਤੇ ਚਿੜੀਆਂ ਬਣਾਉਂਦੇ ਬੱਚੇ ਕਾਇਨਾਤੀ ਕਲਾ ਦਾ ਰਸ, ਬੁੱਕਾਂ ਭਰ-ਭਰ ਪੀਂਦੇ ਹਨ। -
———-
ਜੇ ਡੂੰਘੀਆਂ ਰਮਜ਼ਾਂ ਅਤੇ ਚਿਰਕਾਲੀ ਅਰਥਾਂ ਨੂੰ ਨਜ਼ਰਅੰਦਾਜ਼ ਵੀ ਕਰ ਦਿੱਤਾ ਜਾਵੇ, ਤਾਂ ਵੀ ਇਸ ਦੇ ਕਈ ਫੌਰੀ ਅਰਥ ਨਿਕਲਦੇ ਹਨ। ਇਸ ਵਿੱਚ ਮਸ਼ਕਰੀ, ਸਾਜ਼ਿਸ਼ ਅਤੇ ਚਲਾਕੀ ਦੇ ਅੰਸ਼ ਰਲੇ ਹੋਏ ਹਨ। ਲਿਖਣ ਵਾਲੇ ਨੇ ਭਾਵੇਂ ਕੋਈ ਇੱਕ-ਨੁਕਾਤੀ ਨਿਸ਼ਾਨਾ ਮਿਥਿਆ ਹੋਵੇ ਪਰ ਪੜ੍ਹਨ ਵਾਲਾ ਤਾਂ ਇਸ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੀ ਇਬਾਰਤ ਵਜੋਂ ਪੜ੍ਹ ਸਕਦਾ ਹੈ। ਹੁਣ ਇਹ ਕਿਸੇ ਇੱਕ ਜਣੇ ਦੇ ਪੰਜਾਬੀ ਵਿੱਚ ਲਿਖੇ ਤਿੰਨ ਅੱਖਰ ਨਹੀਂ ਹਨ ਸਗੋਂ ਇਸ ਵਿੱਚ ਸਮੇਂ, ਸਥਾਨ, ਇਤਿਹਾਸ, ਮਿਥਿਹਾਸ ਅਤੇ ਸਿਆਸਤ ਦੀ ਮਿੱਸ ਗੁੰਨ੍ਹੀ ਹੋਈ ਹੈ। ਇਹੋ ਇਨ੍ਹਾਂ ਤਿੰਨ ਸ਼ਬਦਾਂ ਦੀ ਤਾਕਤ ਹੈ ਕਿ ਇਹ, ਅਰਥਾਂ ਦੇ ਘੇਰੇ ਤੋਂ ਬਾਹਰ ਜਾ ਚੁੱਕੇ ਹਨ।
- ਦਲਜੀਤ ਅਮੀ — ਲਹਿਲ ਕਲਾਂ ਦਾ ਝੋਟਾ ਤੇ ਮਾਇਆਵਤੀ ਦੇ ਹਾਥੀ — daljitami.blogspot.in — Readability

Short URL for this post: http://tmblr.co/ZRvhbyFgGtpu